Posts

Showing posts from July, 2026
  ਸ਼ਬਦ ਅਰਥ ਦੇ ਬਦਲਦੇ ਸੰਦਰਭ ਅਤੇ ਗੁਰਪ੍ਰੀਤ ਦੀ ਕਵਿਤਾ ਗੁਰਪ੍ਰੀਤ ਉਹਨਾਂ ਕਵੀ ਕਲਾਕਾਰਾਂ ਚੋਂ ਹੈ ਜਿਹਨਾਂ ਦਾ ਨਾਂ ਪੰਜਾਬੀ ਕਵਿਤਾ ਵਿੱਚ ਉੱਭਰ ਰਿਹਾ ਹੈ ਅਤੇ ਉਹ ਕਵਿਤਾ ਵਿੱਚ ਸ਼ਬਦ-ਅਰਥ ਦੇ ਬਦਲਦੇ ਸੰਦਰਭਾਂ ਵਲੋਂ ਬਹੁਤ ਚੇਤੰਨ ਹੈ।  ਸ਼ਬਦ-ਅਰਥ ਦਾ ਸੰਦਰਭ ਕਿਸੇ ਵੀ ਭਾਸ਼ਾ ਵਿੱਚ ਅਚਾਨਕ ਹੀ ਨਹੀਂ ਬਦਲ ਜਾਂਦਾ ਸਗੋਂ ਇਸਦਾ ਪੂਰਾ ਪਿਛੋਕੜ ਹੈ। ਜਦੋਂ ਗਿਆਨ ਵਿਚਾਰਧਾਰਾ ਅਤੇ ਯਥਾਰਥ ਵਿੱਚ ਕੋਈ ਮਹੱਤਵ ਯੋਗ ਤਬਦੀਲੀਆਂ ਵਾਪਰਨ ਲਗਦੀਆਂ ਹਨ ਤਾਂ ਉਦੋਂ ਕਵਿਤਾ ਵਿੱਚ ਸ਼ਬਦ-ਅਰਥ ਦਾ ਸੰਦਰਭ ਵੀ ਬਦਲ ਜਾਂਦਾ ਹੈ। ਇਹ ਇਤਿਹਾਸ ਦੇ ਕਈ ਮੋੜਾਂ ਤੇ ਹੋਇਆ ਹੈ ਅਤੇ ਕਵਿਤਾ ਆਪਣੇ ਰੂਪਾਕਾਰ ਨਾਲ ਪ੍ਰਤੀਬੱਧ ਹੋਕੇ ਇਸਦੀ ਪਹਿਚਾਣ ਕਰਦੀ ਰਹੀ ਹੈ। ਸਮਕਾਲੀ ਕਵਿਤਾ ਵਿੱਚ ਇਹ ਪਹਿਚਾਣ ਹੋਰ ਵੀ ਜਾਰੀ ਹੈ ਕਿਉਂਕਿ ਕਵਿਤਾ ਕੇਵਲ ਸ਼ਬਦਾਂ ਦੀ ਖੇਡ ਨਹੀਂ ਸਗੋਂ ਇਸ ਦਾ ਰੂਪ-ਪਰਿਧਾਨ ਡੂੰਘੀ ਤਰਾਂ ਇਸਦੇ ਅਵਚੇਤਨ-ਚੇਤਨ ਨਾਲ ਸੰਬੰਧਤ ਹੈ। ਇਹ ਨਹੀਂ ਕਿ ਇਸ ਪਹਿਚਾਣ ਤੋਂ ਬਿਨਾਂ ਕਵਿਤਾ ਲਿਖੀ ਨਹੀਂ ਜਾ ਸਕਦੀ।  ਸਮਕਾਲੀ ਕਵਿਤਾ ਵਿੱਚ ਬਹੁਤ ਸਾਰੇ ਕਵੀ ਅਜਿਹੀ ਕਵਿਤਾ ਵੀ ਲਿਖ ਰਹੇ ਹਨ ਪਰ ਜਿਸ ਕਵੀ ਕੋਲ ਅਜਿਹੀ ਪਹਿਚਾਣ ਹੁੰਦੀ ਹੈ ਉਸਦੀ ਕਵਿਤਾ ਵਿੱਚ ਚਰਚਾ ਵਿੱਚ ਆਉਣ ਦੀ ਵੱਧ ਸਮਰੱਥਾ ਹੁੰਦੀ ਹੈ। ਅਜਿਹੀ ਸਮਰੱਥਾ ਨਾਲ ਜੋ ਕਵੀ ਜਾਣੂ ਹੋਏ, ਉਹਨਾਂ ਵਿੱਚ ਸ਼ਬਦ-ਅਰਥ ਵਿੱਚ ਵਾਪਰ ਰਹੇ ਪਰਿਵਰਤਨ ਦਾ ਚਰਚਾ ਵੀ ਵਾਰ ਵਾਰ ਆਉਂਦਾ ਹੈ। ਇਸ ਲਈ ਇਕੋ ਸਮੇਂ ਉਹਨਾਂ ਦ...